Dharmi Fouji Bhai Surain Singh’s help
Donation protected
Thinking of June 1984 and recollecting our memories about that period, our hearts tear and the wounds become fresh. The struggle for freedom of Sikh nation is still continuing, in which lot of Sikh warriors joined this struggle and departed by sacrificing their lives for the cause. Year 1984 and the years following that period was such time when most Sikhs tried to contribute their part in the struggle for the Sikh nation. Following this the Sikh soldiers working for the Indian army at that time , decided to leave the Indian army and move forward towards Darbar sahib to join the Sikh warriors there.
One such soldier was Surian Singh, who decided to leave his job that he was doing with Indian Army at that time . He tried to move towards Darbar Sahib , but he was confined by the Indian army near Uttar Pradesh, along with some of his Sikh soldier friends who also were working with Indian army formerly .At that place, some of Bhai Surian singh’s friends sacrificed their life fighting with the Indian army, and Bhai Surian singh was captured by the army. He was subjected to torture where his arm was broken and he faced torture of his feet being burnt with hot iron bars .Bhai sahib was jailed afterwards for long time punishment. In 1995 during the regime of CM Beant singh ‘s government in Punjab, bhai Surian Singh was attacked in the court where he fought for defense, killing 2 attackers and wounding 6 of them. For this case Bhai sahib was sent to life imprisonment. To wind up this case and other cases on Bhai sahib , he was offered a government job ,and in exchange Bhai sahib was asked to give a written statement that he is not related to the Sikh Movement and Sikh freedom struggle but Bhai Surian singh neglected this offer and told that he is Panthic person and would remain Panthic.
Presently Bhai Surian singh’s financial condition is not good, he had to sell his house and property to fight his cases. His agricultural land is also sold and he is under debt of 15 lakh ruprees. Bhai Surian singh’s has 2 children (1 son and a daughter), the daughter has passed IELTS but Bhai Surian singh is feeling himself in capable to support his daughters higher studies. Now it is our duty as a Sikh to support Bhai sahib in providing higher education to his daughter. By keeping in mind Bhai Surian singh’s contributions, Lets come together and contribute our part in this task of supporting his daughter towards her higher education .
Waheguru Ji Ka Khalsa Waheguru Ji Ki Fateh.
ਜੂਨ 1984 ਦੀ ਗੱਲ ਕਰਦਿਆਂ ਸਾਰ ਹਿਰਦੇ ਵਲ਼ੂੰਧਰੇ ਜਾਂਦੇ ਨੇ ‘ਤੇ ਜਖਮ ਮੁੜ ਤੋਂ ਹਰੇ ਹੋ ਜਾਂਦੇ ਨੇ । ਸਿੱਖ ਰਾਜ ਲਈ ਉਦੋਂ ਤੋਂ ਸ਼ੁਰੂ ਹੋਇਆ ਸੰਘਰਸ਼ ਜੋ ਅੱਜ ਵੀ ਜਾਰੀ ਹੈ, ਵਿੱਚ ਕਈ ਸੂਰਮੇ ਸਿੰਘ ਪੈਦਾ ਹੋਏ ਤੇ ਸ਼ਹੀਦੀ ਦਾ ਜਾਮ ਪੀ ਗਏ । ਉਦੋਂ ਹਰ ਕੋਈ ਜੋ ਜਿੰਨਾ ਕੁੱਝ ਵੀ ਕਰ ਸਕਦਾ ਸੀ ਉਹਨੇ ਕੀਤਾ, ਇਸੇ ਤਹਿਤ 1984 ਵਿੱਚ ਹਿੰਦੁਸਤਾਨ ਦੀ ਫੌਜ ਵਿੱਚ ਨੌਕਰੀ ਕਰਦੇ ਸਿੱਖ ਸਿਪਾਹੀਆਂ ਨੇ ਵੀ ਆਪਣਾ ਫਰਜ਼ ਸਮਝਦੇ ਹੋਏ ਬਗਾਵਤ ਕੀਤੀ ਤੇ ਦਰਬਾਰ ਸਾਹਿਬ ਨੂੰ ਚਾਲੇ ਪਾ ਦਿੱਤੇ । ਉਹਨਾਂ ਵਿੱਚੋਂ ਹੀ ਸਾਡੇ ਧਰਮੀ ਫੌਜੀ ਭਾਈ ਸੁਰੈਣ ਸਿੰਘ ਜੀ ਵੀ ਹਨ । ਇਹ ਜਦੋਂ ਦਰਬਾਰ ਸਾਹਿਬ ਨੂੰ ਆਪਣੇ ਸਾਥੀਆਂ ਨਾਲ ਆ ਰਹੇ ਸਨ ਤਾਂ ਭਾਰਤੀ ਫੌਜ ਨੇ ਇਹਨਾਂ ਨੂੰ ਯੂ. ਪੀ. ਵਿਖੇ ਘੇਰਾ ਪਾ ਲਿਆ । ਫੌਜ ਦਾ ਮੁਕਾਬਲਾ ਕਰਦੇ ਹੋਏ ਭਾਈ ਸਾਹਿਬ ਦੇ ਕਈ ਸਾਥੀ ਸ਼ਹੀਦੀ ਪਾ ਗਏ ਤੇ ਭਾਈ ਸਾਹਿਬ ਹੁਰਾਂ ਨੂੰ ਫੌਜ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ । ਗ੍ਰਿਫਤਾਰੀ ਤੋਂ ਬਾਅਦ ਭਾਈ ਸਾਹਿਬ ਤੇ ਅਣਮਨੁੱਖੀ ਤਸ਼ੱਦਦ ਕੀਤੇ ਗਏ ਜਿਹਦੇ ਵਿੱਚ ਭਾਈ ਸਾਹਿਬ ਦੀ ਬਾਂਹ ਤੋੜੀ ਗਈ, ਪੈਰਾਂ ਤੇ ਗਰਮ ਸਰੀਏ ਲਾਏ ਗਏ । ਭਾਈ ਸਾਹਿਬ ਨੂੰ ਫੇਰ ਲੰਮੀ ਕੈਦ ਵਿੱਚ ਰੱਖਿਆ ਗਿਆ ।
1995 ਵਿੱਚ ਬੇਅੰਤੇ ਬੁੱਚੜ ਦੀ ਸਰਕਾਰ ਵੇਲੇ ਕਚਿਹਰੀਆਂ ਵਿੱਚ ਭਾਈ ਸਾਹਿਬ ਤੇ ਹਮਲਾ ਹੋਇਆ ਜਿਹਦੇ ਵਿੱਚ ਭਾਈ ਸਾਹਿਬ ਨੇ ਦੋ ਦੁਸ਼ਟਾਂ ਨੂੰ ਸੋਧਾ ਲਾਇਆ ਤੇ 6 ਜਖਮੀ ਕੀਤੇ । ਉਸ ਕੇਸ ਚ ਭਾਈ ਸਾਹਿਬ ਨੂੰ ਉਮਰ ਕੈਦ ਹੋਈ ।
ਇਹਨਾਂ ਕੇਸਾਂ ਨੂੰ ਨਿਪਟਾਉਣ ਲਈ ਭਾਈ ਸਾਹਿਬ ਨੂੰ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਪਰ ਸ਼ਰਤ ਇਹ ਰੱਖੀ ਗਈ ਕਿ ਲਿਖ ਕੇ ਦਿੱਤਾ ਜਾਵੇ ਕਿ ਤੁਹਾਡਾ ਗਰਮ ਖਿਆਲੀਆਂ ਨਾਲ ਕੋਈ ਸੰਬੰਧ ਨਹੀਂ ਪਰ ਭਾਈ ਸਾਹਿਬ ਨੇ ਇਸ ਪੇਸ਼ਕਸ਼ ਨੂੰ ਇਹ ਕਹਿ ਕੇ ਲੱਤ ਮਾਰ ਦਿੱਤੀ ਕਿ ਮੈਂ ਪੰਥਕ ਹਾਂ ‘ਤੇ ਹਮੇਸ਼ਾਂ ਪੰਥਕ ਹੀ ਰਹਾਂਗਾ…. ।
ਪਰ ਹੁਣ ਭਾਈ ਸਾਹਿਬ ਦੀ ਆਰਥਿਕ ਹਾਲਤ ਬਿਲਕੁਲ ਵੀ ਚੰਗੀ ਨਹੀਂ, ਕੇਸਾਂ ਦੀ ਪੈਰਵਾਈ ਕਦੇ ਹੋਏ ਭਾਈ ਸਾਹਿਬ ਦੀ ਜਮੀਨ ਤੇ ਘਰ ਵੀ ਵਿਕ ਚੁੱਕੇ ਹਨ, ਤੇ 15 ਲੱਖ ਦਾ ਕਰਜ਼ਾ ਚੜ ਚੁੱਕਾ ਹੈ । ਹੁਣ ਭਾਈ ਸਾਹਿਬ ਦੇ ਦੋ ਬੱਚਿਆਂ ਵਿੱਚੋਂ ( ਇੱਕ ਪੁੱਤਰ ਤੇ ਇੱਕ ਪੁੱਤਰੀ ) ਪੁੱਤਰੀ ਨੇ IELTS ਦਾ ਟੈਸਟ ਪਾਸ ਕਰ ਲਿਆ, ਪਰ ਉਸ ਦੀ ਅਗੇਤਰੀ ਪੜ੍ਹਾਈ ਲਈ ਖਰਚਾ ਚੁੱਕਣ ਤੋਂ ਭਾਈ ਸਾਹਿਬ ਅਸਮਰੱਥ ਹਨ । ਹੁਣ ਸਾਡਾ ਫਰਜ਼ ਬਣਦਾ ਹੈ ਕਿ ਭਾਈ ਸਾਹਿਬ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਉਹਨਾਂ ਦੇ ਮੋਢਿਆਂ ਤੋਂ ਥੋੜਾ ਭਾਰ ਕੌਮ ਆਪਣਾ ਫਰਜ਼ ਜਾਣਦੀ ਹੋਈ ਹਲਕਾ ਕਰ ਸਕੇ । ਆਓ ਵੱਧ ਚੜ ਕੇ ਏਸ ਕੌਮੀ ਕਾਰਜ ਵਿੱਚ ਹਿੱਸਾ ਪਾਇਆ ਜਾਵੇ ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ॥
Organizer
Balaka Singh
Organizer
Jamaica, NY